ਸੰਤ ਬਾਬਾ ਕਰਮ ਸਿੰਘ ਜੀ (ਹੋਤੀ ਮਰਦਾਨ ਵਾਲੇ) ਦੇ ਪੰਜਵੇਂ ਗੱਦੀ ਨਸ਼ੀਨ ਸੰਤ ਰੋਸ਼ਨ ਸਿੰਘ ਜੀ ਮਸਕੀਨ ਨੇ ਸੰਤ ਮਾਝਾ ਸਿੰਘ
ਜੀ ਦੀ ਅਮਿੱਟ ਅਤੇ ਸਦੀਵੀਂ ਯਾਦ ਵਿੱਚ ਉਹਨਾਂ ਦੇ ਵਿਦਿਆ ਪ੍ਰਤੀ ਸਨੇਹ ਨੂੰ ਸਦੀਵੀਂ ਰੂਪ ਦੇਣ ਹਿੱਤ ਅਨੇਕਾਂ ਵਿੱਦਿਅਕ
ਸੰਸਥਾਵਾਂ, ਸਕੂਲ, ਕਾਲਜ, ਹਸਪਤਾਲ, ਡਿਸਪੈਂਸਰੀਆਂ ਅਤੇ ਡੇਰਿਆਂ ਦੀ ਨੀਂਹ ਰੱਖੀ ਸੀ। ਪਿਛਲੇ ਕੁਝ ਸਮੇਂ ਤੋਂ ਇਹ ਕਾਲਜ
ਵਿੱਦਿਆ ਦੇ ਖੇਤਰ ਵਿੱਚ ਚਾਨਣ ਮੁਨਾਰੇ ਵਜੋਂ ਉਭਰ ਕੇ ਸਾਹਮਣੇ ਆਇਆ। ਮੈਨੂੰ ਇਹ ਦੱਸਣ ਵਿੱਚ ਪ੍ਰਸੰਨਤਾ ਹੋ ਰਹੀ ਹੈ ਕਿ
ਸਾਡੇ ਕਾਲਜ ਵਿੱਚ ਬੀ.ਏ., ਬੀ.ਸੀ.ਏ. ਅਤੇ ਬੀ.ਕਾਮ ਦੇ ਤਿੰਨ ਸਾਲਾ ਡਿਗਰੀ ਕੋਰਸ ਕਰਵਾਏ ਜਾਂਦੇ ਹਨ। ਅਕਾਦਮਿਕ ਖੇਤਰ,
ਖੇਡਾਂ, ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਸਮੇਤ ਸਭ ਖੇਤਰਾਂ ਵਿਚ ਇਸ ਕਾਲਜ ਨੇ ਆਪਣੀ ਪ੍ਰਭਾਵਸ਼ਾਲੀ ਦਾ ਸਬੂਤ ਦਿੱਤਾ ਹੈ।
ਵਿਦਿਆਰਥਣਾਂ ਦੀ ਤਰੱਕੀ ਅਤੇ ਭਲਾਈ ਬਾਰੇ ਉਹਨਾਂ ਦੇ ਮਾਪਿਆਂ ਨੂੰ ਸਮੇਂ ਸਮੇਂ ਤੇ ਜਾਣਕਾਰੀ ਭੇਜੀ ਜਾਂਦੀ ਹੈ। ਇੱਕ
ਤਜਰਬੇਕਾਰ ਅਤੇ ਸਮਰਪਿਤ ਫੈਕਲਟੀ ਜੋ ਕਾਲਜ ਨੂੰ ਹੋਰ ਉਚਾ ਚੁੱਕਣ ਲਈ ਨਿਰੰਤਰ ਕਾਰਜਸ਼ੀਲ ਹੈ। ਇਸ ਕਾਲਜ ਵਿੱਚ ਦਾਖ਼ਲ ਹੋਣ
ਵਾਲੇ ਬੱਚਿਆਂ ਨੂੰ ਵਧਾਈ ਦਿੰਦਾ ਹੋਇਆ ਇਹ ਆਸ ਕਰਦਾ ਹਾਂ ਕਿ ਉਹ ਗੁਰੂ ਦੀ ਬਖਸ਼ਿਸ਼ ਵਿੱਚ ਰਹਿ ਕੇ ਸਿੱਖੀ ਸਰੂਪ ਨੂੰ ਬਣਾਈ
ਰੱਖਣਗੇ, ਨਸ਼ਿਆਂ ਅਤੇ ਹੋਰ ਸਮਾਜਿਕ ਅਲਾਮਤਾਂ ਤੋਂ ਦੂਰ ਰਹਿ ਕੇ ਆਪਣਾ ਪੂਰਾ ਸਮਾਂ ਪੜ੍ਹਾਈ ਲਈ ਸਮਰਪਿਤ ਕਰਨਗੇ। ਸਿਰੜ ਨਾਲ
ਮਿਹਨਤ ਕਰਕੇ ਆਪਣੇ ਇਲਾਕੇ ਮਾਤਾ ਪਿਤਾ, ਕਾਲਜ ਅਤੇ ਡੇਰਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ, ਮਕਸੂਦਪੁਰ) ਦਾ ਨਾਂ ਰੋਸ਼ਨ
ਕਰਨਗੇ। ਸਮੂਹ ਵਿਦਿਆਰਥਣਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਾ ਹੋਇਆ
Translation:
Sant Roshan Singh Ji Maskin, the fifth gadi Nashin of Sant Baba Karam Singh Ji (Hoti Mardan Wale)
has established many educational institutions, schools, colleges, hospitals, in order to perpetuate
his love for education in the indelible and eternal memory of Sant Majha Singh Ji. Foundations of
dispensaries and camps were laid. For some time now, this college has emerged as a beacon of light
in the field of education. I am pleased to inform that in our college B.A., B.C.A. and B.Com
three-year degree courses are conducted. This college has proved its effectiveness in all fields
including academic field, sports, literary and cultural activities. Information about the progress
and welfare of girl students is sent to their parents from time to time. An experienced and
dedicated faculty who are constantly working to uplift the college. While congratulating the
children entering this college, we hope that they will maintain the Sikh character by being blessed
by the Guru, stay away from drugs and other social evils and devote their full time to studies. By
working hard, the name of Mata Pita, College and Dera Baba Karam Singh Hoti Mardanwale, Maqsoodpur)
will shine. Wishing all the students a better future.