Library Rules

fsdfa

ਲਾਇਬਰੇਰੀ ਨਿਯਮ


  1. ਵਿਦਿਆਰਥੀ ਇੱਕ ਸਮੇਂ ਲਾਇਬਰੇਰੀ ਤੋਂ ਦੋ ਪੁਸਤਕਾਂ ਲੈ ਸਕਦੇ ਹਨ।
  2. ਪੁਸਤਕਾਂ 14 ਦਿਨ ਦੇ ਸਮੇਂ ਲਈ ਦਿੱਤੀਆਂ ਜਾਂਦੀਆਂ ਹਨ।
  3. ਵਿਦਿਆਰਥੀਆਂ ਨੂੰ ਕੋਈ ਪੁਸਤਕ ਦੁਬਾਰਾ ਤਦ ਹੀ ਮਿਲ ਸਕੇਗੀ ਜੇਕਰ ਉਸ ਪੁਸਤਕ ਦੀ ਮੰਗ ਕਿਸੇ ਦੁਸਰੇ ਵਿਦਿਆਰਥੀ ਵੱਲੋਂ ਨਾ ਕੀਤੀ ਗਈ ਹੋਵੇ।
  4. ਰੈਫਰੈਂਸ ਬੁਕਸ, ਡਿਕਸ਼ਨਰੀਆਂ ਅਤੇ ਜ਼ਿਆਦਾ ਕੀਮਤ ਵਾਲੀਆਂ ਕਿਤਾਬਾਂ ਜਾਂ ਆਮ ਉਪਲੱਬਧ ਨਾ ਹੋਣ ਵਾਲੀਆਂ ਕਿਤਾਬਾਂ ਦਾ ਅਧਿਐਨ ਕੇਵਲ ਲਾਇਬਰੇਰੀ ਵਿੱਚ ਬੈਠ ਕੇ ਹੀ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਵਿਦਿਆਰਥੀਆਂ ਦੇ ਨਾਂ ਜਾਰੀ ਨਹੀਂ ਕੀਤਾ ਜਾ ਸਕਦਾ।
  5. ਲਾਇਬਰੇਰੀ ਤੋਂ ਅਧਿਐਨ ਲਈ ਲਈਆਂ ਗਈਆਂ ਕਿਤਾਬਾਂ ਦੀ ਸੰਭਾਲ ਜ਼ਰੂਰੀ ਹੈ। ਇਨ੍ਹਾਂ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਪਾਠਕ ਦੀ ਪਹਿਲੀ ਜ਼ਿੰਮੇਵਾਰੀ ਹੈ। ਗੁੰਮ ਹੋਣ ਜਾਂ ਖ਼ਰਾਬ ਹੋਣ ਦੀ ਸੂਰਤ ਵਿੱਚ ਜੁਰਮਾਨੇ ਤੋਂ ਬਿਨ੍ਹਾਂ ਸੰਬੰਧਤ ਪੁਸਤਕ ਦੀ ਦੁੱਗਣੀ ਕੀਮਤ ਵਸੂਲ ਕੀਤੀ ਜਾਵੇਗੀ। ਜੇਕਰ ਕੋਈ ਪੁਸਤਕ ਦਾ ਇੱਕ ਅੰਕ ਹੈ ਤਾਂ ਪੁਸਤਕ ਦੇ ਪੂਰੇ ਸੈਟ ਦੀ ਕੀਮਤ ਅਦਾ ਕਰਨੀ ਪਵੇਗੀ।
  6. ਅਗਰ ਕੋਈ ਪੁਸਤਕ ਖ਼ਰਾਬ ਹੋ ਚੁੱਕੀ ਹੈ ਜਾਂ ਫਟੀ ਹੋਈ ਹੈ ਤਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਇਸ ਨੂੰ ਲਾਇਬਰੇਰੀਅਨ ਜਾਂ ਸਹਾਇਕ ਲਾਇਬਰੇਰੀਅਨ ਦੇ ਧਿਆਨ ਵਿੱਚ ਲਿਆਉਣ।
  7. ਦੇਰ ਨਾਲ ਵਾਪਸ ਹੋਣ ਵਾਲੀ ਪੁਸਤਕ ਦੇ ਨਾਲ ਤੋਂ 50/- ਪ੍ਰਤੀ ਦਿਨ ਦੀ ਦਰ ਨਾਲ ਜੁਰਮਾਨਾ ਵਸੂਲ ਕੀਤਾ ਜਾਵੇਗਾ।
  8. ਅਖਬਾਰਾਂ ਅਤੇ ਰਸਾਲੇ ਆਦਿ ਲਾਇਬ੍ਰੇਰੀ ਤੋਂ ਬਾਹਰ ਨਹੀਂ ਲਿਜਾਏ ਜਾ ਸਕਦੇ।