ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ, ਜਿਨ੍ਹਾਂ ਦੇ ਮਾਤਾ ਪਿਤਾ ਦੀ ਆਮਦਨ 2,00,000 /- ਰੁਪਏ ਸਾਲਾਨਾ ਤੋਂ ਘੱਟ ਹੈ ਅਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀ ਜਿਨ੍ਹਾਂ ਦੇ ਮਾਤਾ ਪਿਤਾ ਦੀ ਆਮਦਨ 1,00,000/- ਤੋਂ ਘੱਟ ਹੈ , ਉਹਨਾਂ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਵਜੀਫ਼ੇ ਦੀ ਸਹੂਲਤ ਪ੍ਰਾਪਤ ਹੋਵੇਗੀ।
ਅਜਿਹੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਨਿਸ਼ਚਿਤ ਮਿਤੀ ਤੋਂ ਪਹਿਲਾਂ-ਪਹਿਲਾਂ ਅਪਣਾ ਵਜੀਫ਼ਾ ਆਨਲਾਈਨ ਅਪਲਾਈ ਕਰੇਗਾ। ਆਨ-ਲਾਈਨ ਅਪਲਾਈ ਕਰਕੇ ਫਾਰਮ ਅਤੇ ਹੋਰ ਲੋੜੀਂਦੇ ਦਸਤਾਵੇਜ਼ ਕਾਲਜ ਦਫ਼ਤਰ ਵਿਖੇ ਜਮਾਂ ਕਰਵਾਏਗਾ ਤਾਂ ਜੋ ਇਨ੍ਹਾਂ ਫ਼ਾਰਮਾਂ ਨੂੰ ਅਗਲੀ ਕਾਰਵਾਈ ਲਈ ਡਾਇਰੈਕਟਰ, ਸਿੱਖਿਆ ਵਿਭਾਗ ਕਾ: ਪੰਜਾਬ ਨੂੰ ਭੇਜਿਆ ਜਾ ਸਕੇ । ਸਮੇਂ ਸਿਰ ਫਾਰਮ ਭਰ ਕੇ ਨਾ ਦੇਣ ਦੀ ਸੂਰਤ ਵਿੱਚ ਵਜ਼ੀਫ਼ਾ ਨਹੀਂ ਮਿਲੇਗਾ। ਵਜ਼ੀਫ਼ੇ ਲਈ ਵਿਦਿਆਰਥੀ ਦੀ 80% ਹਾਜ਼ਰੀ ਲਾਜ਼ਮੀ ਹੈ। ਨੋਟ: ਵਜੀਫ਼ਾ ਅਪਲਾਈ ਕਰਨ ਦੇ ਨਿਯਮ ਪੰਜਾਬ ਸਰਕਾਰ ਵਲੋਂ ਨਿਸ਼ਚਿਤ ਕੀਤੇ ਜਾਂਦੇ ਹਨ।