Discipline Rules

fsdfa

ਅਨੁਸ਼ਾਸਨ


  1. ਕਾਲਜ ਅੰਦਰ ਅਤੇ ਕਾਲਜ ਤੋਂ ਬਾਹਰ ਵਿਦਿਆਰਥੀਆਂ ਪਾਸੋਂ ਸਖ਼ਤ ਅਨੁਸ਼ਾਸਨ ਦੀ ਆਸ ਰੱਖੀ ਜਾਂਦੀ ਹੈ।
  2. ਕਾਲਜ ਅੰਦਰ ਵਿਦਿਆਰਥੀ ਪ੍ਰਿੰਸੀਪਲ ਦੀ ਆਗਿਆ ਤੋਂ ਬਿਨ੍ਹਾਂ ਕਿਸੇ ਪ੍ਰਕਾਰ ਦੀ ਕੋਈ ਮੀਟਿੰਗ, ਪਾਰਟੀ ਜਾਂ ਗਰੁੱਪ ਫੋਟੋ ਨਹੀਂ ਕਰ ਸਕਦੇ ਹਨ।
  3. ਕੋਈ ਵੀ ਵਿਦਿਆਰਥੀ ਕਾਲਜ ਵਿੱਚ ਮੋਬਾਇਲ ਫ਼ੋਨ ਨਹੀਂ ਲਿਆ ਸਕਦਾ। ਅਜਿਹੀ ਗਲਤੀ ਦੇ ਲਈ 500/- ਰੁਪਏ ਤੱਕ ਜੁਰਮਾਨਾ ਹੋਵੇਗਾ ਅਤੇ ਮੋਬਾਇਲ ਕਾਲਜ ਵਿੱਚ ਰੱਖ ਲਿਆ ਜਾਵੇਗਾ।


ਹਾਜ਼ਰੀ ਅਤੇ ਛੁੱਟੀ ਸੰਬੰਧੀ ਨਿਯਮ


  1. ਕਾਲਜ ਵਿੱਚ ਬਿਨ੍ਹਾਂ ਛੁੱਟੀ ਲਗਾਤਾਰ 8 ਦਿਨ ਤੱਕ ਗੈਰ-ਹਾਜ਼ਰ ਰਹਿਣ ਵਾਲੇ ਵਿਦਿਆਰਥੀ ਦਾ ਨਾਂ ਕਟਿਆ ਜਾ ਸਕੇਗਾ। ਅਜਿਹੇ ਵਿਦਿਆਰਥੀ ਨੂੰ ਪ੍ਰਿੰਸੀਪਲ ਦੀ ਆਗਿਆ ਨਾਲ ਹੀ ਦੁਬਾਰਾ ਦਾਖ਼ਲ ਕੀਤਾ ਜਾ ਸਕੇਗਾ।
  2. ਹਰ ਵਿਦਿਆਰਥੀ ਲਈ ਜ਼ਰੂਰੀ ਹੈ ਕਿ ਉਹ ਕਾਲਜ ਲੈਕਚਰਜ਼ ਵਿੱਚ ਲਗਾਤਾਰ ਹਾਜ਼ਰ ਰਹੇ।
  3. ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹ ਹਰ ਵਿਸ਼ੇ ਵਿੱਚ ਘੱਟੋ-ਘੱਟ 75% ਲੈਕਚਰਜ਼ ਵਿੱਚ ਲਾਜ਼ਮੀ ਹਾਜ਼ਰ ਹੋਣ। ਯੂਨੀਵਰਸਿਟੀ ਨਿਯਮਾਂ ਅਨੁਸਾਰ ਅਜਿਹਾ ਵਿਦਿਆਰਥੀ ਯੂਨੀਵਰਸਿਟੀ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਹੈ ਜਿਸ ਵਿਦਿਆਰਥੀ ਨੇ ਕਾਲਜ ਵਿੱਚ ਹੋਣ ਵਾਲੀਆਂ ਘਰੇਲੂ ਪ੍ਰੀਖਿਆਵਾਂ ਵਿੱਚ ਘੱਟੋ-ਘੱਟ 25 ਅੰਕ ਪ੍ਰਾਪਤ ਨਾ ਕੀਤੇ ਹੋਣ।
  4. ਛੁੱਟੀ ਜਾਣ ਤੋਂ ਪਹਿਲਾਂ ਪ੍ਰਿੰਸੀਪਲ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ।