History of

ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫਾਰ ਵੂਮੈਨ

ਮਿਆਣੀ (ਹੁਸ਼ਿਆਰਪੁਰ)

fsdfa

ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਦੇ ਵਰੋਸਾਏ ਡੇਰਿਆਂ ਦੇ ਮੁੱਖੀ ਸੰਤ ਬਾਬਾ ਰੋਸ਼ਨ ਸਿੰਘ ਜੀ ‘ਮਸਕੀਨ ਨੇ ਸੰਤ ਮਾਝਾ ਸਿੰਘ ਜੀ ਦੀ ਅਮਿੱਟ ਅਤੇ ਸਦੀਵੀ ਯਾਦ ਵਿੱਚ ਅਤੇ ਉਨ੍ਹਾਂ ਦੇ ਵਿੱਦਿਆ ਪ੍ਰਤੀ ਸਨੇਹ ਨੂੰ ਸਦੀਵੀ ਰੂਪ ਦੇਣ ਹਿੱਤ ਸੰਤ ਮਾਝਾ ਸਿੰਘ ਵਿੱਦਿਅਕ ਟਰੱਸਟ ਦੀ ਨੀਂਹ ਰੱਖੀ ਸੀ ਜਿਸ ਦੇ ਪ੍ਰਬੰਧ ਹੇਠ ਅਨੇਕਾਂ ਸਕੂਲ ਅਤੇ ਕਾਲਜ ਚਲ ਰਹੇ ਹਨ।

ਮਿਆਣੀ ਇਲਾਕੇ ਦੀਆਂ ਸੰਗਤਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਸਵੀਕਾਰ ਕਰਦੇ ਹੋਏ ਮਿਆਣੀ ਵਿਖੇ ਸੰਨ 1990 ਵਿੱਚ ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫ਼ਾਰ ਵੂਮੈਨਦਾਨੀਂਹ ਪੱਥਰ ਰੱਖਿਆ ਗਿਆ। ਇਸ ਵਿੱਦਿਅਕ ਅਦਾਰੇ ਦੇ ਇਤਿਹਾਸ ਵਿੱਚ ਸੰਨ 1994 ਇੱਕ ਮੀਲ ਪੱਥਰ ਸਾਬਤ ਹੋਇਆ। ਇਸ ਸਾਲ ਪੰਜਾਬ ਯੂਨੀਵਰਸਿਟੀ, ਯੂ.ਜੀ.ਸੀ. ਅਤੇ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਸ਼ਰਤਾਂ ਦੀ ਪੂਰਤੀ ਹਿੱਤ ਕਾਲਜ ਦੇ ਪ੍ਰਿੰਸੀਪਲ ਅਤੇ ਬਾਕੀ ਸਟਾਫ਼ ਦੀ ਨਿਯੁਕਤੀ ਕੀਤੀ ਗਈ ਅਤੇ ਸੰਨ 1995 ਤੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਤੋਂ ਮਾਨਤਾ ਪ੍ਰਾਪਤ ਹੋਣ ਉਪਰੰਤ ਸੰਤ ਮਾਝਾ ਸਿੰਘ ਕਾਲਜ ਫ਼ਾਰ ਵੂਮੈਨ ਬਕਾਇਦਾ ਤੌਰ ਤੇ ਹੋਂਦ ਵਿੱਚ ਆਇਆ।

ਇਸ ਕਾਲਜ ਦੀ ਸਥਾਪਨਾ ਵਿੱਚ ਕਾਲਜ ਮੈਨੇਜਮੈਂਟ ਦਾ ਉਦੇਸ਼ ਉਚੀ ਵਿਦਿਆ ਨੂੰ ਖਾਸ ਕਰਕੇ ਇਸਤਰੀ ਵਿਦਿਆ ਨੂੰ ਇਲਾਕਾ ਨਿਵਾਸੀਆਂ ਦੇ ਘਰਾਂ ਤੱਕ ਪਹੁੰਚਾਉਣਾ ਹੈ ਜੋ ਆਪਣੀਆਂ ਨੌਜੁਆਨ ਬੇਟੀਆਂ ਨੂੰ ਦੂਰ-ਦੁਰਾਡੇ ਸ਼ਹਿਰੀ ਕਾਲਜ਼ਾਂ ਵਿੱਚ ਭੇਜਣ ਤੋਂ ਅਸਮਰਥ ਹਨ। ਕਾਲਜ ਦਾ ਮੁੱਖ ਉਦੇਸ਼ ਉਚੀ ਸਿੱਖਿਆ ਦੇ ਨਾਲ-ਨਾਲ ਤਿਆਗ ਅਤੇ ਸੇਵਾ ਭਾਵ ਨਾਲ ਨਿਪੁੰਨ ਇਸਤਰੀ ਵਰਗ ਦਾ ਨਿਰਮਾਣ ਕਰਨਾ, ਇਨ੍ਹਾਂ ਅੰਦਰ ਆਪਣੇ ਗੌਰਵਮਈ ਇਤਿਹਾਸ ਦੀ ਜਾਗਰਿਤੀ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਸਭਿਅਤਾ ਤੇ ਸਭਿਆਚਾਰ ਤੋਂ ਜਾਣੂ ਕਰਵਾਉਣਾ ਹੈ। ਟਾਂਡਾ ਉੜਮੁੜ ਤੋਂ ਸ੍ਰੀ ਹਰਗੋਬਿੰਦਪੁਰ-ਬੇਗੋਵਾਲ ਜਾਂਦੀ ਸੜਕ ਤੋਂ ਕੋਈ ਇਕ ਕਿਲੋਮੀਟਰ ਦੂਰੀ ਤੇ ਪੁਲ ਪੁਖਤਾ ਤੋਂ ਦਸੂਹਾ ਰੋਡ ਤੇ ਸਥਿਤ ਇਹ ਕਾਲਜ ਹਰੇ-ਭਰੇ ਖੇਤਾਂ ਨਾਲ ਘਿਰਿਆ ਹੋਇਆ ਹੈ। ਕਾਲਜ, ਟਾਂਡਾ ਅਤੇ ਦਸੂਹਾ ਸ਼ਹਿਰਾਂ ਨਾਲ ਪੱਕੀ ਸੜਕ ਰਾਹੀਂ ਜੁੜਿਆ ਹੋਇਆ ਹੈ।ਦਸੂਹਾ, ਬੇਗੋਵਾਲ, ਨੰਗਲ-ਲੁਬਾਣਾ, ਸੱਲਾਂ ਅਤੇ ਸ਼੍ਰੀ ਹਰਗੋਬਿੰਦਪੁਰ ਆਦਿ ਕਸਬਿਆਂ ਤੋਂ ਬੱਸ ਸੇਵਾ ਵੀ ਉਪਲੱਬਧ ਹੈ।

ਕਾਲਜ ਦੀ ਆਪਣੀ ਸ਼ਾਨਦਾਰ ਬਿਲਡਿੰਗ ਹੈ ਅਤੇ ਖੁੱਲ੍ਹੇ ਤੇ ਹਵਾਦਾਰ ਕਲਾਸ-ਰੂਮ ਹਨ। ਲਾਇਬਰੇਰੀ, ਕੰਪਿਊਟਰ ਲੈਬ, ਖੇਡ-ਮੈਦਾਨ ਅਤੇ ਜਿੰਮ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਕਾਲਜ ਅੰਦਰ ਪੜਾਈ ਅਤੇ ਖੇਡਾਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਵੱਲ ਵੀ ਪੂਰਾ-ਪੂਰਾ ਧਿਆਨ ਦਿੱਤਾ ਜਾਂਦਾ ਹੈ। ਐਕਸਟਰਾ-ਕੋ-ਕਰੀਕੁਲਰ ਐਕਟੀਵੀਟੀਜ਼ ਜਿਵੇਂ ਕਿ ਡੈਕਲਾਮੇਸ਼ਨ, ਡੀਬੇਟ, ਡਰਾਮਾ, ਕਾਵਿ-ਉਚਾਰਣ ਮੁਕਾਬਲਿਆਂ ਅਤੇ ਸੰਗੀਤ-ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਵੱਧ-ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।


Translation: Sant Baba Roshan Singh ji 'Maskin, head of Varosae deras of Sant Baba Karam Singh Hoti Mardan, laid the foundation of Sant Majha Singh Educational Trust in the eternal and eternal memory of Sant Majha Singh ji and to perpetuate his love for education. Under whose management many schools and colleges are running.

The foundation stone of Sant Majha Singh Karamjot College for Women was laid at Miani in 1990 in recognition of the long-standing demand of the Sangats of Miani area. The year 1994 proved to be a milestone in the history of this educational institution. This year Punjab University, UGC And in order to fulfill the conditions set by the Punjab Government, the principal and other staff of the college were appointed and since 1995, Sant Majha Singh College for Women has been in existence since 1995 after receiving recognition from Punjab University, Chandigarh and Punjab School Education Board, Mohali.

The aim of the college management in establishing this college is to bring higher education especially female education to the homes of the local residents who are unable to send their young daughters to distant urban colleges. The main objective of the college is to create a class of women skilled in the sense of self-sacrifice and service along with higher education, to make them aware of their glorious history and to make them aware of their civilization and culture. This college is located on the Pul Pukhta to Dasuha road about one kilometer from the road to Sri Hargobindpur-Begowal from Tanda Urmur and is surrounded by green fields. The college is connected to the cities of Tanda and Dasuha by a paved road. Bus service is also available from the towns of Dasuha, Begowal, Nangal-Lubana, Sallan and Sri Hargobindpur.

The college has its own magnificent building and has open and airy class-rooms. Library, computer lab, playground and gym have also been arranged. Along with studies and sports in the college, all-round development of the students is also given full attention. Students are encouraged to actively participate in extra-co-curricular activities such as declamation, debate, drama, poetry-recitation competitions and music competitions.

fsdfa