Admission Rules

fsdfa

ਪੰਜਾਬ ਯੂਨੀਵਰਸਿਟੀ, ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਦੂਸਰੀਆਂ ਯੂਨੀਵਰਸਿਟੀਆਂ ਜਾਂ ਸਕੂਲ ਸਿੱਖਿਆ ਬੋਰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਯੋਗਤਾਵਾਂ :


 1. ਅਜਿਹੇ ਵਿਦਿਆਰਥੀ ਦਾਖ਼ਲੇ ਸਮੇਂ ਸਬੂਤ ਪੇਸ਼ ਕਰਨਗੇ ਕਿ ਜੋ ਪ੍ਰੀਖਿਆਉਨ੍ਹਾਂ ਪਾਸ ਕੀਤੀ ਹੈ, ਉਹ ਪੰਜਾਬ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਹੈ। ਯੋਗਤਾ ਦਾ ਫ਼ੈਸਲਾ ਕਰਨ ਲਈ ਲੋੜੀਂਦੇ ਸਰਟੀਫਿਕੇਟ ਆਦਿਮੂਲ ਰੂਪ ਵਿੱਚ ਪੇਸ਼ ਕਰਨੇ ਹੋਣਗੇ। ਅਜਿਹੇ ਸਰਟੀਫ਼ਿਕੇਟ ਆਦਿ ਯੂਨੀਵਰਸਿਟੀ ਨੂੰ ਭੇਜਣ ਲਈ ਦਾਖ਼ਲਾ ਫ਼ਾਰਮ ਦੇ ਨਾਲ ਸਬੰਧਤ ਕਲਰਕ ਨੂੰ ਦੇਣੇ ਹੋਣਗੇ ਅਤੇ ਯੂਨੀਵਰਸਿਟੀ ਵੱਲੋਂ ਵਾਪਿਸ ਆਉਣ ਤੇ ਵਿਦਿਆਰਥੀ ਨੂੰ ਵਾਪਿਸ ਕੀਤੇ ਜਾਣਗੇ। ਅਜਿਹੇ ਸਰਟੀਫ਼ਿਕੇਟ ਦੀਆਂ ਤਸਦੀਕ ਸ਼ੁਦਾ ਨਕਲਾਂਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
 2. ਅਜਿਹੇ ਵਿਦਿਆਰਥੀਆਂ ਦਾ ਦਾਖ਼ਲਾ ਹੋਵੇਗਾ ਅਤੇ ਜੇਕਰ ਪੰਜਾਬ ਯੂਨੀਵਰਸਿਟੀ ਵੱਲੋਂ ਇਸ ਦੀ ਪ੍ਰਵਾਨਗੀ ਨਾ ਮਿਲੀ ਤਾਂ ਵਿਦਿਆਰਥੀ ਦੀ ਨਿਰੋਲ ਆਪਣੀ ਜ਼ਿੰਮੇਵਾਰੀ ਹੋਵੇਗੀ ਅਤੇ ਕਾਲਜ ਦੀ ਕਿਸੇ ਪ੍ਰਕਾਰ ਦੀ ਜ਼ਿੰਮੇਵਾਰੀ ਨਹੀਂ ਹੋਵੇਗੀ।
 3. ਹੇਠ ਲਿਖੇ ਵਿਦਿਆਰਥੀਆਂ ਨੂੰ ਦਾਖ਼ਲ ਨਹੀਂ ਕੀਤਾ ਜਾਵੇਗਾ -
  • ਜਿਨ੍ਹਾਂ ਨੇ ਕਿਸੇ ਅਜਿਹੀ ਯੂਨੀਵਰਸਿਟੀ ਜਾਂ ਬੋਰਡ ਤੋਂ ਕੋਈ ਪ੍ਰੀਖਿਆ ਪਾਸ ਕੀਤੀ ਹੋਵੇ, ਜਿਸਨੂੰ ਪੰਜਾਬ ਯੂਨੀਵਰਸਿਟੀ ਦੀ ਮਾਨਤਾ ਪ੍ਰਾਪਤ ਨਹੀਂ ਹੈ।
  • ਪੰਜਾਬ ਸਕੂਲ ਸਿੱਖਿਆ ਬੋਰਡ, ਹਰਿਆਣਾ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਕਿਸੇ | ਦੂਸਰੇ ਬੋਰਡ ਤੋਂ ਕਿਸੇ ਵਿਸ਼ੇ ਵਿੱਚ ਕੰਪਾਰਟਮੈਂਟ ਲੈਣ ਵਾਲੇ ਵਿਦਿਆਰਥੀ।
  • ਕਿਸੇ ਸਕੂਲ ਤੋਂ ਦਸਵੀਂ ਦੀ ਪ੍ਰੀਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ।
 4. ਜਿਸ ਕੋਰਸ ਲਈ ਘੱਟੋ-ਘੱਟ ਨੰਬਰ ਪ੍ਰਾਪਤ ਕਰਨ ਦੀ ਯੋਗਤਾ ਜ਼ਰੂਰੀ ਹੈ, ਉਥੇ ਮੂਲ ਰੂਪ ਵਿੱਚ ਨੰਬਰ ਦਰਸਾਉਣ ਵਾਲੇ ਨਤੀਜਾ ਕਾਰਡ ਲਾਜ਼ਮੀ ਪੇਸ਼ ਕਰਨੇ ਹੋਣਗੇ।

fsdfa

ਦਾਖ਼ਲੇ ਦੇ ਨਿਯਮ


 1. ਜਿਸ ਵਿਦਿਆਰਥੀ ਨੇ +2 ਦੀ ਵਿੱਦਿਆ ਪ੍ਰਾਪਤ ਨਹੀਂ ਕੀਤੀ ਹੋਵੇਗੀ, ਉਹ ਵਿਦਿਆਰਥੀ ਬੀ.ਏ. ਪਾਰਟ 1, ਬੀ ਸੀ.ਏ. ਪਾਰਟ 1 ਅਤੇ ਬੀਕਾਮ ਪਾਰਟ 1 ਵਿਚ ਦਾਖ਼ਲ ਨਹੀਂ ਹੋ ਸਕੇਗਾ। ਦਾਖ਼ਲਾ ਕਾਲਜ ਵੱਲੋਂ ਬਣਾਏ ਗਏ ਨਿਯਮਾਂ ਅਨੁਸਾਰ ਮੈਰਿਟ ਦੇ ਆਧਾਰ ਉਪਰ ਹੋਵੇਗਾ।
 2. ਹਰ ਕਲਾਸ ਵਿੱਚ ਵਿਦਿਆਰਥੀਆਂ ਦੀ ਸੰਖਿਆਂ ਕਾਲਜ ਵਿੱਚ ਅਧਿਆਪਕਾਂ ਦੀ ਸੰਖਿਆਂ ਅਤੇ ਦੂਸਰੀਆਂ ਸਹੂਲਤਾਂ ਨੂੰ ਮੁੱਖ ਰੱਖ ਕੇ ਨਿਸ਼ਚਿਤ ਕੀਤੀ ਜਾਵੇਗੀ।
 3. ਵਿਸ਼ਿਆਂ ਦੀ ਚੋਣ ਵਿੱਚ ਅਗਰ ਕੋਈ ਚੋਣ ਬਹੁਤ ਘੱਟ ਵਿਦਿਆਰਥੀਆਂ ਨੇ ਕੀਤੀ ਹੋਵੇ ਤਾਂ ਪ੍ਰਿੰਸੀਪਲ ਨੂੰ ਅਧਿਕਾਰ ਹੋਵੇਗਾ ਕਿ ਉਹ ਵਿਦਿਆਰਥੀਆਂ ਨੂੰ ਵਿਸ਼ਾ ਬਦਲਣ ਲਈ ਆਖ ਸਕੇ ।
 4. ਪੰਜਾਬ ਯੂਨੀਵਰਸਿਟੀ ਤੋਂ ਇਲਾਵਾ ਜੇ ਕਿਸੇ ਵਿਦਿਆਰਥੀ ਨੇ ਕਿਸੇ ਹੋਰ ਯੂਨੀਵਰਸਿਟੀ ਤੋਂ ਕੰਪਾਰਟਮੈਂਟ
 5. ਵਿਸ਼ੇ ਦੀ ਚੋਣ ਵਿੱਚ ਤਬਦੀਲੀ -
  • ਕਾਲਜ ਦੀ ਪੜਾਈ ਸ਼ੁਰੂ ਹੋਣ ਦੇ 15 ਦਿਨ ਦੇ ਅੰਦਰ ਕੋਈ ਵਿਦਿਆਰਥੀ ਵਿਸ਼ੇ ਦੇ ਅਧਿਆਪਕ ਦੀ ਸਿਫਾਰਸ਼ਤੇ ਪ੍ਰਿੰਸੀਪਲ ਤੋਂ ਆਗਿਆ ਲੈ ਕੇ ਆਪਣਾ ਵਿਸ਼ਾ ਜਾਂ ਗਰੁੱਪ ਬਦਲ ਸਕਦਾ ਹੈ।

fsdfa

ਜਨਰਲ ਨਿਯਮ


 1. ਦਾਖ਼ਲੇ ਲਈ ਅਰਜ਼ੀਆਂ ਨਿਰਧਾਰਤ ਫਾਰਮ ਉੱਪਰ ਦਿੱਤੀਆਂ ਜਾਣ ਜੋ ਪ੍ਰਾਸਪੈਕਟਸ ਨਾਲ ਨੱਥੀ ਹੈ ਅਤੇ ਪਿਛਲੀ ਪ੍ਰੀਖਿਆ ਪਾਸ ਸਰਟੀਫ਼ਿਕੇਟ ਅਤੇ ਪਿਛਲੀ ਵਿਦਿਅਕ ਸੰਸਥਾ ਤੋਂ ਪ੍ਰਾਪਤ ਕਰੈਕਟਰ ਸਰਟੀਫ਼ਿਕੇਟ ਨਾਲ ਨੱਥੀ ਕੀਤਾ ਜਾਣਾ ਜ਼ਰੂਰੀ ਹੈ।
 2. ਦਾਖ਼ਲੇ ਦੇ ਸਮੇਂ ਦਾਖ਼ਲਾ ਅਰਜ਼ੀ ਵਿਦਿਆਰਥੀ ਵੱਲੋਂ ਖੁਦ ਪੇਸ਼ ਕੀਤੀ ਜਾਣੀ ਜ਼ਰੂਰੀ ਹੈ।

fsdfa

ਅਯੋਗ ਕਰਾਰ ਦਿੱਤੇ ਗਏ ਵਿਦਿਆਰਥੀ ਦੇ ਦਾਖ਼ਲੇ ਸੰਬੰਧੀ


ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬਿਨਾਂ ਕਿਸੇ ਵੀ ਦੂਸਰੀ ਯੂਨੀਵਰਸਿਟੀ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਇਹ ਸਰਟੀਫ਼ਿਕੇਟ ਦੇਣਾ ਜ਼ਰੂਰੀ ਹੈ ਕਿ ਉਸ ਨੂੰ ਸੰਬੰਧਤ ਯੂਨੀਵਰਸਿਟੀ ਵੱਲੋਂ ਕਿਸੇ ਵੀ ਕਾਰਨ ਖਿਆਦੇਣ ਤੋਂ ਅਯੋਗ ਕਰਾਰ ਨਹੀਂ ਦਿੱਤਾ ਗਿਆ।

 1. ਯੂਨੀਵਰਸਿਟੀ ਰੂਲਜ਼ ਅਨੁਸਾਰ ਕਿਸੇ ਵਿਦਿਆਰਥੀ ਨੂੰ ਕਿਸੇ ਯੂਨੀਵਰਸਿਟੀ ਜਾਂ ਸਿੱਖਿਆ ਬੋਰਡ ਨੇ ਨਿਸ਼ਚਿਤ ਅਰਸੇ ਲਈ ਅਯੋਗ ਕਰਾਰ ਦਿੱਤਾ ਹੈ ਤਾਂ ਉਸ ਅਰਸੇ ਦੌਰਾਨ ਉਹ ਵਿਦਿਆਰਥੀ ਕਿਸੇ ਦੂਸਰੀ
 2. ਅਗਰ ਕੋਈ ਵਿਦਿਆਰਥੀ ਜਾਣ-ਬੁੱਝ ਕੇ ਅਯੋਗਤਾ ਸੰਬੰਧੀ ਸੂਚਨਾ ਨੂੰ ਛੁਪਾਉਂਦਾ ਹੈ ਤਾਂ ਅਯੋਗਤਾ ਦਾ ਪਹਿਲਾ ਸਮਾਂ ਸਮਾਪਤ ਹੋਣ ਤੋਂ ਪਿੱਛੋਂ ਉਸ ਨੂੰ 2 ਜਾਂ 3 ਸਾਲ ਦੇ ਹੋਰ ਅਰਸੇ ਲਈ ਮੁੜ ਤੋਂ ਅਯੋਗ ਕਰਾਰ ਦਿੱਤਾ ਜਾਂ ਸਕਦਾ ਹੈ।